1 ਜਨਵਰੀ, 2021 ਤੋਂ ਲਾਗੂ
ਜੇਕਰ ਤੁਸੀਂ ਹੇਠਾਂ ਸੂਚੀ ਵਿੱਚ ਦਿੱਤੇ ਕਿਸੇ ਦੇਸ਼ ਜਾਂ ਇਲਾਕੇ ਵਿੱਚ ਰਹਿੰਦੇ ਹੋ ("ਯੂਰਪੀ ਖੇਤਰ," ਜਿਸ ਵਿੱਚ ਯੂਰਪੀਅਨ ਯੂਨੀਅਨ ਦੇ ਦੇਸ਼ ਸ਼ਾਮਲ ਹਨ), ਤਾਂ ਤੁਹਾਡੀਆਂ WhatsApp ਸੇਵਾਵਾਂ WhatsApp Ireland Limited ਵੱਲੋਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਜਦੋਂ ਤੁਸੀਂ WhatsApp ਦੀ ਵਰਤੋਂ ਕਰਦੇ ਹੋ ਤਾਂ ਉਦੋਂ WhatsApp Ireland Limited ਹੀ ਤੁਹਾਡੀ ਜਾਣਕਾਰੀ ਲਈ ਡਾਟਾ ਕੰਟਰੋਲਰ ਦੇ ਤੌਰ 'ਤੇ ਕੰਮ ਕਰਦਾ ਹੈ।
ਅੰਡੋਰਾ, ਆਸਟਰੀਆ, ਅਜ਼ੋਰਸ, ਬੈਲਜੀਅਮ, ਬੁਲਗਾਰੀਆ, ਕੈਨਰੀ ਆਈਲੈਂਡ, ਚੈਨਲ ਆਈਲੈਂਡ, ਕਰੋਸ਼ੀਆ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਫ੍ਰੈਂਚ ਗੁਆਇਨਾ, ਜਰਮਨੀ, ਗ੍ਰੀਸ, ਗੁਆਡੇਲੂਪ, ਹੰਗਰੀ, ਆਈਸਲੈਂਡ, ਆਇਰਲੈਂਡ, ਆਈਲ ਆਫ ਮੈਨ , ਇਟਲੀ, ਲਾਤਵੀਆ, ਲੀਚਨਸਟਾਈਨ, ਲਿਥੁਆਨੀਆ, ਲਕਸਮਬਰਗ, ਮਦੇਈਰਾ, ਮਾਲਟਾ, ਮਾਰਟਿਨਿਕ, ਮੇਯੋਟ, ਮੋਨਾਕੋ, ਨੀਦਰਲੈਂਡਜ਼, ਨਾਰਵੇ, ਪੋਲੈਂਡ, ਪੁਰਤਗਾਲ, ਸਾਈਪ੍ਰਸ ਗਣਰਾਜ, ਰੀਯੂਨੀਅਨ, ਰੋਮਾਨੀਆ, ਸੈਨ ਮਾਰੀਨੋ, ਸੇਂਟ-ਮਾਰਟਿਨ, ਸਲੋਵਾਕੀਆ, ਸਲੋਵੇਨੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਯੂਨਾਈਟਿਡ ਕਿੰਗਡਮ, ਸਾਈਪ੍ਰਸ ਵਿੱਚ ਮੌਜੂਦ ਯੂਨਾਈਟਿਡ ਕਿੰਗਡਮ ਦੀ ਪ੍ਰਭੂਸੱਤਾ ਵਾਲੇ ਖੇਤਰ (ਅਕਰੋਟਰੀ ਅਤੇ ਢੇਕੇਲੀਆ) ਅਤੇ ਵੈਟੀਕਨ ਸਿਟੀ।
ਜੇਕਰ ਤੁਸੀਂ ਉਪਰੋਕਤ ਸੂਚੀ ਵਿੱਚ ਦਿੱਤੇ ਕਿਸੇ ਦੇਸ਼ ਜਾਂ ਇਲਾਕੇ ਵਿੱਚ ਨਹੀਂ ਰਹਿੰਦੇ ਹੋ, ਤਾਂ ਤੁਹਾਡੀਆਂ WhatsApp ਸੇਵਾਵਾਂ WhatsApp LLC ਵੱਲੋਂ ਉਪਲਬਧ ਕਰਵਾਈਆਂ ਜਾਂਦੀਆਂ ਹਨ।