ਅਸੀਂ ਅੱਪਡੇਟ ਲਾਗੂ ਹੋਣ ਦੀ ਮਿਤੀ ਨੂੰ 15 ਮਈ ਤੱਕ ਵਧਾ ਦਿੱਤਾ ਹੈ ਤਾਂ ਜੋ ਹੋਣ ਵਾਲੀਆਂ ਤਬਦੀਲੀਆਂ ਬਾਰੇ ਪੜ੍ਹਨ ਲਈ ਤੁਹਾਨੂੰ ਪੂਰਾ ਸਮਾਂ ਮਿਲ ਸਕੇ। ਜੇ ਤੁਸੀਂ 15 ਮਈ ਤੱਕ ਅੱਪਡੇਟ ਨੂੰ ਸਵੀਕਾਰ ਨਹੀਂ ਕਰਦੇ ਹੋ ਤਾਂ WhatsApp ਵੱਲੋਂ ਤੁਹਾਡੇ ਖਾਤੇ ਨੂੰ ਹਟਾਇਆ ਤਾਂ ਨਹੀਂ ਜਾਵੇਗਾ, ਪਰ ਜਦੋਂ ਤੱਕ ਤੁਸੀਂ ਅੱਪਡੇਟ ਨੂੰ ਸਵੀਕਾਰ ਨਹੀਂ ਕਰਦੇ, ਉਦੋਂ ਤੱਕ WhatsApp ਦੇ ਕੁਝ ਫੰਕਸ਼ਨ ਤੁਹਾਡੇ ਲਈ ਕੰਮ ਨਹੀਂ ਕਰਨਗੇ। ਥੋੜ੍ਹੇ ਸਮੇਂ ਲਈ ਤੁਹਾਨੂੰ ਕਾਲਾਂ ਅਤੇ ਸੂਚਨਾਵਾਂ ਤਾਂ ਪ੍ਰਾਪਤ ਹੁੰਦੀਆਂ ਰਹਿਣਗੀਆਂ, ਪਰ ਤੁਸੀਂ ਐਪ ਵਿੱਚ ਸੁਨੇਹਿਆਂ ਨੂੰ ਪੜ੍ਹ ਜਾਂ ਭੇਜ ਨਹੀਂ ਸਕੋਗੇ।
ਤੁਹਾਡੇ ਕੋਲ ਹੇਠ ਲਿਖੇ ਵਿਕਲਪ ਹਨ:
- ਤੁਸੀਂ 15 ਮਈ ਤੋਂ ਬਾਅਦ ਵੀ ਅੱਪਡੇਟ ਨੂੰ ਸਵੀਕਾਰ ਕਰ ਸਕਦੇ ਹੋ।
- 15 ਮਈ ਤੋਂ ਪਹਿਲਾਂ, ਤੁਸੀਂ Android ਜਾਂ iPhone ਵਿੱਚ ਆਪਣੀ ਪੁਰਾਣੀ ਚੈਟ ਨੂੰ ਨਿਰਯਾਤ ਕਰ ਸਕਦੇ ਹੋ ਅਤੇ ਆਪਣੇ ਖਾਤੇ ਦੀ ਰਿਪੋਰਟ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ Android, iPhone ਜਾਂ KaiOS ਵਿੱਚ ਆਪਣਾ ਖਾਤਾ ਹਟਾਉਣਾ ਚਾਹੁੰਦੇ ਹੋ, ਤਾਂ ਸਾਡੀ ਬੇਨਤੀ ਹੈ ਕਿ ਤੁਸੀਂ ਆਪਣੇ ਫ਼ੈਸਲੇ ਉੱਤੇ ਮੁੜ ਵਿਚਾਰ ਜ਼ਰੂਰ ਕਰੋ। ਜੇ ਤੁਸੀਂ ਆਪਣਾ ਖਾਤਾ ਹਟਾਉਂਦੇ ਹੋ ਤਾਂ ਤੁਹਾਡੇ ਪੁਰਾਣੇ ਸੁਨੇਹਿਆਂ ਨੂੰ ਹਟਾ ਦਿੱਤਾ ਜਾਵੇਗਾ, ਤੁਹਾਨੂੰ ਤੁਹਾਡੇ ਸਾਰੇ WhatsApp ਗਰੁੱਪਾਂ ਵਿੱਚੋਂ ਹਟਾ ਦਿੱਤਾ ਜਾਵੇਗਾ ਅਤੇ ਤੁਹਾਡੇ WhatsApp ਦੇ ਸਾਰੇ ਬੈਕਅੱਪ ਵੀ ਹਟਾ ਦਿੱਤੇ ਜਾਣਗੇ। ਇਹਨਾਂ ਨੂੰ ਮੁੜ-ਬਹਾਲ ਕਰਨ ਵਿੱਚ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਾਂਗੇ।
- ਜੇ ਤੁਹਾਨੂੰ ਆਪਣੇ ਖਾਤੇ ਦੀ ਰਿਪੋਰਟ ਡਾਊਨਲੋਡ ਕਰਨ ਜਾਂ ਆਪਣੇ ਖਾਤੇ ਨੂੰ ਹਟਾਉਣ ਸਬੰਧੀ ਮਦਦ ਚਾਹੀਦੀ ਹੈ, ਤਾਂ ਤੁਸੀਂ ਇੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਸਾਡੀ ਅਕਿਰਿਆਸ਼ੀਲ ਵਰਤੋਂਕਾਰਾਂ ਨਾਲ ਸਬੰਧਿਤ ਨੀਤੀ ਲਾਗੂ ਹੋਵੇਗੀ।