ਇਸ ਲੇਖ ਵਿੱਚ ਅਸੀਂ ਯੂਰਪੀ ਖੇਤਰ ਵਿੱਚ ਰਹਿਣ ਵਾਲੇ ਵਰਤੋਂਕਾਰਾਂ ਨੂੰ ਵਧੇਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ।
WhatsApp, Facebook ਦੀਆਂ ਕੰਪਨੀਆਂ ਵਿੱਚੋਂ ਇੱਕ ਕੰਪਨੀ ਹੈ। Facebook ਦੀਆਂ ਕੰਪਨੀਆਂ ਵਿੱਚ Facebook, Facebook Technologies, WhatsApp ਅਤੇ ਹੋਰ ਕੰਪਨੀਆਂ ਸ਼ਾਮਲ ਹਨ। ਇਹਨਾਂ ਕੰਪਨੀਆਂ ਨੂੰ ਸਾਂਝੇ ਤੌਰ ‘ਤੇ Facebook ਕੰਪਨੀ ਦੇ ਉਤਪਾਦਾਂ ਵਜੋਂ ਜਾਣਿਆ ਜਾਂਦਾ ਹੈ।
ਇਨਫ੍ਰਾਸਟ੍ਰੱਕਚਰ, ਤਕਨਾਲੋਜੀ ਅਤੇ ਸਿਸਟਮ ਵਰਗੀਆਂ ਸੇਵਾਵਾਂ ਪ੍ਰਾਪਤ ਕਰਨ ਲਈ WhatsApp, ਹੋਰ Facebook ਦੀਆਂ ਕੰਪਨੀਆਂ ਦੇ ਨਾਲ ਕੰਮ ਕਰਦਾ ਹੈ ਅਤੇ ਉਹਨਾਂ ਨਾਲ ਜਾਣਕਾਰੀ ਨੂੰ ਸਾਂਝਾ ਕਰਦਾ ਹੈ। ਇਸ ਨਾਲ ਸਾਨੂੰ WhatsApp ਨੂੰ ਬਿਹਤਰ ਬਣਾਉਣ ਅਤੇ WhatsApp ਅਤੇ Facebook ਦੀਆਂ ਹੋਰ ਕੰਪਨੀਆਂ ਦੇ ਵਰਤੋਂਕਾਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ। ਜਦੋਂ ਅਸੀਂ Facebook ਦੀਆਂ ਕੰਪਨੀਆਂ ਤੋਂ ਸੇਵਾਵਾਂ ਪ੍ਰਾਪਤ ਕਰਦੇ ਹਨ, ਤਾਂ ਉਹਨਾਂ ਨਾਲ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਦੀ ਵਰਤੋਂ ਸਾਡੀਆਂ ਹਿਦਾਇਤਾਂ ਦੇ ਅਨੁਸਾਰ WhatsApp ਨੂੰ ਮਦਦ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। Facebook ਦੀਆਂ ਕੰਪਨੀਆਂ ਨਾਲ ਮਿਲ ਕੇ ਕੰਮ ਕਰਨ ਨਾਲ ਸਾਨੂੰ ਨਿਮਨਲਿਖਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦ ਮਿਲਦੀ ਹੈ:
ਇਸ ਨਾਲ ਸਾਨੂੰ ਪੂਰੀ ਦੁਨੀਆ ਵਿੱਚ ਸੁਨੇਹੇ ਭੇਜਣ ਅਤੇ ਕਾਲਾਂ ਕਰਨ ਲਈ ਤੇਜ਼ ਅਤੇ ਭਰੋਸੇਮੰਦ ਸਹੂਲਤ ਉਪਲਬਧ ਕਰਵਾਉਣ ਅਤੇ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਸਾਡੀਆਂ ਸੇਵਾਵਾਂ ਅਤੇ ਫੀਚਰ ਕਿਵੇਂ ਕੰਮ ਕਰ ਰਹੇ ਹਨ।
ਇਸ ਨਾਲ ਸਾਨੂੰ ਸਪੈਮ ਖਾਤੇ ਹਟਾ ਕੇ ਅਤੇ ਦੁਰਵਰਤੋਂ ਕਰਨ ਵਾਲੀਆਂ ਗਤੀਵਿਧੀਆਂ ਉੱਤੇ ਰੋਕ ਲਗਾ ਕੇ, WhatsApp ਅਤੇ Facebook ਦੀਆਂ ਕੰਪਨੀਆਂ ਦੇ ਉਤਪਾਦਾਂ ਨੂੰ ਸੁਰੱਖਿਅਤ ਅਤੇ ਭਰੋਸੇਯੋਗ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ।
ਇਸ ਨਾਲ ਸਾਨੂੰ ਤੁਹਾਡੇ WhatsApp ਦੇ ਅਨੁਭਵ ਨੂੰ Facebook ਕੰਪਨੀ ਦੇ ਉਤਪਾਦਾਂ ਦੇ ਨਾਲ ਕਨੈਕਟ ਕਰਨ ਵਿੱਚ ਮਦਦ ਮਿਲਦੀ ਹੈ।
ਫਿਲਹਾਲ Facebook ਤੁਹਾਡੇ Facebook ਉਤਪਾਦਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਜਾਂ Facebook ਉੱਤੇ ਤੁਹਾਨੂੰ ਵਧੇਰੇ ਢੁੱਕਵੇਂ ਇਸ਼ਤਿਹਾਰ ਦਿਖਾਉਣ ਲਈ ਤੁਹਾਡੇ WhatsApp ਖਾਤੇ ਦੀ ਜਾਣਕਾਰੀ ਦੀ ਵਰਤੋਂ ਨਹੀਂ ਕਰਦਾ ਹੈ। WhatsApp ਅਤੇ ਤੁਹਾਡੇ ਵੱਲੋਂ ਵਰਤੇ ਜਾਣ ਵਾਲੇ Facebook ਕੰਪਨੀ ਦੇ ਉਤਪਾਦਾਂ ਵਿੱਚ ਤੁਹਾਡੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਅਸੀਂ ਲਗਾਤਾਰ ਕੰਮ ਕਰਦੇ ਰਹਿੰਦੇ ਹਾਂ। ਤੁਹਾਡੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੀਤੀਆਂ ਜਾਣ ਵਾਲੀਆਂ ਅੱਪਡੇਟਾਂ ਬਾਰੇ ਅਤੇ ਡਾਟਾ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਅਸੀਂ ਹਮੇਸ਼ਾ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ।
Facebook ਦੀਆਂ ਕੰਪਨੀਆਂ ਤੋਂ ਸੇਵਾਵਾਂ ਪ੍ਰਾਪਤ ਕਰਨ ਲਈ, WhatsApp ਤੁਹਾਡੀ ਉਸ ਜਾਣਕਾਰੀ ਨੂੰ ਹੀ ਸਾਂਝਾ ਕਰਦਾ ਹੈ ਜਿਸ ਬਾਰੇ ਸਾਡੀ ਪਰਦੇਦਾਰੀ ਨੀਤੀ ਦੇ “ਸਾਡੇ ਦੁਆਰਾ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ” ਭਾਗ ਵਿੱਚ ਦੱਸਿਆ ਗਿਆ ਹੈ। ਉਦਾਹਰਣ ਦੇ ਲਈ, WhatsApp ਨੂੰ ਐਨਾਲੈਟਿਕਸ (ਵਿਸ਼ਲੇਸ਼ਣ) ਸਬੰਧੀ ਸੇਵਾਵਾਂ ਦੇਣ ਲਈ, Facebook ਉਸ ਨੰਬਰ ਦੀ ਵਰਤੋਂ ਕਰਦਾ ਹੈ ਜਿਸਦੀ ਤਸਦੀਕ ਤੁਸੀਂ WhatsApp ਵਿੱਚ ਸਾਈਨ-ਅੱਪ ਕਰਨ ਵੇਲੇ ਕੀਤੀ ਸੀ। ਇਸਦੇ ਨਾਲ ਹੀ, ਤੁਹਾਡੇ ਡਿਵਾਈਸ ਬਾਰੇ ਕੁਝ ਜਾਣਕਾਰੀ (ਤੁਹਾਡੇ ਡਿਵਾਈਸ ਜਾਂ ਖਾਤੇ ਨਾਲ ਸਬੰਧਿਤ ਡਿਵਾਈਸ ਆਈਡੈਂਟੀਫਾਇਅਰ, ਓਪਰੇਟਿੰਗ ਸਿਸਟਮ ਦਾ ਵਰਜ਼ਨ, ਐਪ ਦਾ ਵਰਜ਼ਨ, ਪਲੇਟਫਾਰਮ ਬਾਰੇ ਜਾਣਕਾਰੀ, ਤੁਹਾਡੇ ਮੋਬਾਈਲ ਦਾ ਰਾਸ਼ਟਰੀ ਕੋਡ, ਨੈੱਟਵਰਕ ਕੋਡ ਅਤੇ ਅੱਪਡੇਟ ਨੂੰ ਸਵੀਕਾਰ ਕਰਨ ਅਤੇ ਨਿਯੰਤਰਿਤ ਕਰਨ ਵਾਲੇ ਵਿਕਲਪਾਂ ਨੂੰ ਟਰੈਕ ਕਰਨ ਵਾਲੀ ਸਹੂਲਤ ਨੂੰ ਚਾਲੂ ਕਰਨ ਵਾਲੇ ਫਲੈਗ) ਅਤੇ WhatsApp ਦੀ ਵਰਤੋਂ ਕਰਨ ਸਬੰਧੀ ਕੁਝ ਜਾਣਕਾਰੀ (ਪਿਛਲੀ ਵਾਰ WhatsApp ਦੀ ਵਰਤੋਂ ਕਦੋਂ ਕੀਤੀ ਗਈ ਸੀ ਅਤੇ WhatsApp ਖਾਤਾ ਰਜਿਸਟਰ ਕਰਨ ਦੀ ਮਿਤੀ ਅਤੇ ਕਿਹੜੇ ਫੀਚਰ ਕਦੋਂ ਵਰਤੇ ਜਾਂਦੇ ਹਨ) ਦੀ ਵਰਤੋਂ ਵੀ ਕੀਤੀ ਜਾਂਦੀ ਹੈ।
Facebook ਦੀਆਂ ਕੰਪਨੀਆਂ ਨੂੰ ਤੁਹਾਡੇ ਲਈ ਸੁਰੱਖਿਅਤ ਅਤੇ ਭਰੋਸੇਮੰਦ ਬਣਾ ਕੇ ਰੱਖਣ ਦੇ ਉਦੇਸ਼ ਲਈ ਵੀ WhatsApp, Facebook ਦੀਆਂ ਹੋਰ ਕੰਪਨੀਆਂ ਦੇ ਨਾਲ ਜਾਣਕਾਰੀ ਨੂੰ ਸਾਂਝਾ ਕਰਦਾ ਹੈ। ਇਸ ਵਿੱਚ WhatsApp ਦੇ ਵਰਤੋਂਕਾਰਾਂ ਬਾਰੇ ਉਹ ਜਾਣਕਾਰੀ ਸ਼ਾਮਲ ਹੁੰਦੀ ਹੈ ਜਿਸ ਨਾਲ Facebook ਅਤੇ Facebook ਦੀਆਂ ਕੰਪਨੀਆਂ ਇਹ ਪਤਾ ਲਗਾ ਸਕਦੀਆਂ ਹਨ ਕਿ ਕੋਈ ਵਰਤੋਂਕਾਰ Facebook ਕੰਪਨੀ ਦੇ ਹੋਰ ਉਤਪਾਦਾਂ ਦੀ ਵਰਤੋਂ ਕਰ ਰਿਹਾ ਹੈ ਜਾਂ ਨਹੀਂ। ਇਹ ਜਾਣਕਾਰੀ ਸਾਂਝੀ ਕਰਨ ਦਾ ਇੱਕ ਉਦੇਸ਼ ਇਹ ਪਤਾ ਲਗਾਉਣਾ ਵੀ ਹੁੰਦਾ ਹੈ ਕਿ ਕੀ ਅਜਿਹੇ ਵਰਤੋਂਕਾਰ ਦੇ ਖ਼ਿਲਾਫ਼ ਜਾਂ ਉਹਨਾਂ ਦੀ ਸੁਰੱਖਿਆ ਲਈ Facebook ਦੀਆਂ ਕੰਪਨੀਆਂ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਹੈ ਜਾਂ ਨਹੀਂ। ਉਦਾਹਰਣ ਦੇ ਲਈ, WhatsApp ਵੱਲੋਂ ਕੋਈ ਅਜਿਹੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਜੋ Facebook ਉੱਤੇ ਕਿਸੇ ਸਪੈਮਰ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਲੋੜੀਂਦੀ ਹੋਵੇ, ਜਿਵੇਂ ਕਿ ਕਿਸੇ ਘਟਨਾ ਨਾਲ ਜੁੜੀ ਜਾਣਕਾਰੀ ਜਾਂ WhatsApp ਉੱਤੇ ਸਾਈਨ-ਅੱਪ ਕਰਨ ਵੇਲੇ ਤਸਦੀਕ ਕੀਤਾ ਫ਼ੋਨ ਨੰਬਰ ਜਾਂ ਉਸਦੇ ਡਿਵਾਈਸ ਜਾਂ ਖਾਤੇ ਨਾਲ ਸਬੰਧਿਤ ਡਿਵਾਈਸ ਆਈਡੈਂਟੀਫਾਇਅਰ ਦੀ ਜਾਣਕਾਰੀ। ਵਰਤੋਂਕਾਰ ਦੀ ਕੋਈ ਵੀ ਜਾਣਕਾਰੀ ਪਰਦੇਦਾਰੀ ਨੀਤੀ ਦੇ “ਡਾਟਾ ਉੱਤੇ ਕਾਰਵਾਈ ਕਰਨ ਦਾ ਸਾਡਾ ਕਾਨੂੰਨੀ ਆਧਾਰ” ਭਾਗ ਦੇ ਅਧੀਨ ਹੀ ਸਾਂਝੀ ਕੀਤੀ ਜਾਂਦੀ ਹੈ।
ਅਜਿਹੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਜਿਸ ਨਾਲ WhatsApp ਨੂੰ ਕੰਮ ਕਰਨ, ਖੁਦ ਨੂੰ ਬਿਹਤਰ ਬਣਾਉਣ ਅਤੇ ਕਾਰੋਬਾਰ ਦਾ ਵਿਕਾਸ ਕਰਨ ਵਿੱਚ ਮਦਦ ਮਿਲੇਗੀ: ਜਦੋਂ WhatsApp ਇਹਨਾਂ ਕੰਮਾਂ ਲਈ ਜਾਣਕਾਰੀ Facebook ਦੀਆਂ ਕੰਪਨੀਆਂ ਦੇ ਨਾਲ ਸਾਂਝੀ ਕਰਦਾ ਹੈ, ਤਾਂ Facebook ਦੀਆਂ ਕੰਪਨੀਆਂ ਸੇਵਾ ਪ੍ਰਦਾਤਾ ਦੇ ਤੌਰ ‘ਤੇ ਕੰਮ ਕਰਦੀਆਂ ਹਨ ਅਤੇ ਸਾਡੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਸਾਡੀਆਂ ਹਿਦਾਇਤਾਂ ਦੇ ਅਨੁਸਾਰ WhatsApp ਦੀ ਮਦਦ ਕਰਨ ਲਈ ਕੀਤੀ ਜਾਂਦੀ ਹੈ।
ਅਸੀਂ Facebook ਦੀਆਂ ਹੋਰ ਕੰਪਨੀਆਂ ਦੇ ਨਾਲ ਇੱਕ ਸੇਵਾ ਪ੍ਰਦਾਤਾ ਦੇ ਰੂਪ ਵਿੱਚ ਵੀ ਜਾਣਕਾਰੀ ਸਾਂਝੀ ਕਰਦੇ ਹਾਂ। ਸੇਵਾ ਪ੍ਰਦਾਤਾ, WhatsApp ਵਰਗੀਆਂ ਕੰਪਨੀਆਂ ਨੂੰ ਇਨਫ੍ਰਾਸਟ੍ਰੱਕਚਰ, ਤਕਨਾਲੋਜੀ, ਸਿਸਟਮ, ਟੂਲਸ, ਜਾਣਕਾਰੀ ਅਤੇ ਮਹਾਰਤ ਪ੍ਰਦਾਨ ਕਰਦੇ ਹਨ, ਜਿਸ ਨਾਲ ਸਾਨੂੰ ਆਪਣੇ ਵਰਤੋਂਕਾਰਾਂ ਤੱਕ WhatsApp ਸੇਵਾ ਪਹੁੰਚਾਉਣ ਅਤੇ ਉਸ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ।
ਇਸ ਨਾਲ ਸਾਨੂੰ ਇਹ ਵੀ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਅਤੇ Facebook ਦੀਆਂ ਹੋਰ ਕੰਪਨੀਆਂ ਦੀ ਤੁਲਨਾ ਵਿੱਚ ਸਾਡੀਆਂ ਸੇਵਾਵਾਂ ਕਿਹੋ ਜਿਹਾ ਪ੍ਰਦਰਸ਼ਨ ਕਰ ਰਹੀਆਂ ਹਨ। "WhatsApp ਲਈ ਸਾਈਨ-ਅੱਪ ਕਰਨ ਵੇਲੇ ਤੁਹਾਡੇ ਵੱਲੋਂ ਤਸਦੀਕ ਕੀਤਾ ਫ਼ੋਨ ਨੰਬਰ" ਅਤੇ "ਪਿਛਲੀ ਵਾਰ ਤੁਹਾਡਾ ਖਾਤਾ ਕਦੋਂ ਵਰਤਿਆ ਗਿਆ ਸੀ", ਅਜਿਹੀ ਜਾਣਕਾਰੀ Facebook ਦੀਆਂ ਹੋਰ ਕੰਪਨੀਆਂ ਦੇ ਨਾਲ ਸਾਂਝੀ ਕਰਕੇ, ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਕੀ ਕੋਈ WhatsApp ਖਾਤਾ ਕਿਸੇ ਅਜਿਹੇ ਵਿਅਕਤੀ ਨਾਲ ਸਬੰਧਿਤ ਹੈ ਜੋ Facebook ਦੀਆਂ ਕੰਪਨੀਆਂ ਦੀ ਕਿਸੇ ਹੋਰ ਸੇਵਾ ਦੀ ਵਰਤੋਂ ਵੀ ਕਰਦਾ ਹੈ। ਇਸ ਨਾਲ ਸਾਨੂੰ ਆਪਣੀਆਂ ਸੇਵਾਵਾਂ ਬਾਰੇ ਸਹੀ ਜਾਣਕਾਰੀ ਦੀ ਰਿਪੋਰਟ ਕਰਨ ਅਤੇ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਦੀ ਸਹੂਲਤ ਮਿਲਦੀ ਹੈ। ਅਜਿਹਾ ਕਰਨ ਨਾਲ ਸਾਨੂੰ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਲੋਕ Facebook ਦੀਆਂ ਕੰਪਨੀਆਂ ਦੀਆਂ ਐਪਾਂ ਜਾਂ ਸੇਵਾਵਾਂ ਦੀ ਤੁਲਨਾ ਵਿੱਚ WhatsApp ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹਨ। ਇਸ ਦੇ ਸਿੱਟੇ ਵਜੋਂ WhatsApp ਨੂੰ ਆਪਣੇ ਸੰਭਾਵਿਤ ਫੀਚਰਾਂ ਜਾਂ ਉਤਪਾਦਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ। ਸਾਡੇ ਕਿੰਨੇ ਵਰਤੋਂਕਾਰ ਕਿਸੇ ਹੋਰ Facebook ਐਪ ਦੀ ਵਰਤੋਂ ਨਹੀਂ ਕਰਦੇ ਹਨ ਅਤੇ Facebook ਦੀਆਂ ਕੰਪਨੀਆਂ ਵਿੱਚ ਕੁੱਲ ਕਿੰਨੇ ਵਿਲੱਖਣ ਵਰਤੋਂਕਾਰ ਹਨ, ਇਸ ਬਾਰੇ ਜਾਣਕਾਰੀ ਹਾਸਲ ਕਰਕੇ ਅਸੀਂ ਇਹ ਵੀ ਪਤਾ ਲਗਾ ਸਕਦੇ ਹਾਂ ਕਿ ਕਿੰਨੇ ਵਰਤੋਂਕਾਰ ਹਨ ਜੋ ਸਿਰਫ਼ WhatsApp ਦੀ ਵਰਤੋਂ ਕਰਦੇ ਹਨ। ਇਸ ਨਾਲ WhatsApp ਨੂੰ ਸਾਡੀ ਸੇਵਾ ਵਿੱਚ ਹੋਣ ਵਾਲੀ ਗਤੀਵਿਧੀ ਬਾਰੇ ਪੂਰੀ ਚੰਗੀ ਤਰ੍ਹਾਂ ਰਿਪੋਰਟ ਕਰਨ ਵਿੱਚ ਮਦਦ ਮਿਲੇਗੀ, ਜਿਸ ਵਿੱਚ ਨਿਵੇਸ਼ਕ ਅਤੇ ਨਿਯਮਕਾਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਵੀ ਸ਼ਾਮਲ ਹੈ।
ਇਸ ਨਾਲ WhatsApp ਨੂੰ ਵਿਕਾਸ ਅਤੇ ਤਰੱਕੀ ਦੇ ਨਵੇਂ ਰਾਹ ਖੋਜਣ ਵਿੱਚ ਵੀ ਮਦਦ ਮਿਲਦੀ ਹੈ। ਉਦਾਹਰਣ ਦੇ ਲਈ, ਪਿਛਲੀ ਵਾਰ ਅਸੀਂ ਐਲਾਨ ਕੀਤਾ ਸੀ ਕਿ ਲੋਕਾਂ ਅਤੇ ਕਾਰੋਬਾਰਾਂ ਨੂੰ ਆਪਸ ਵਿੱਚ ਗੱਲਬਾਤ ਕਰਨ ਦੀ ਸਹੂਲਤ ਦੇਣ ਲਈ ਅਸੀਂ WhatsApp ਦੀ ਵਰਤੋਂ ਕਰਨ ਦੇ ਤਰੀਕਿਆਂ ਦੀ ਖੋਜ ਕਰ ਰਹੇ ਹਾਂ। ਇਸ ਵਿੱਚ Facebook ਦੀਆਂ ਹੋਰ ਕੰਪਨੀਆਂ ਨਾਲ ਕੰਮ ਕਰਨਾ ਵੀ ਸ਼ਾਮਲ ਹੋ ਸਕਦਾ ਹੈ ਤਾਂ ਜੋ ਲੋਕ ਆਪਣੀ ਪਸੰਦ ਅਤੇ ਲੋੜ ਅਨੁਸਾਰ ਕਾਰੋਬਾਰ ਲੱਭ ਸਕਣ ਅਤੇ WhatsApp ਉੱਤੇ ਉਹਨਾਂ ਨਾਲ ਗੱਲਬਾਤ ਕਰ ਸਕਣ। ਇਸ ਤਰੀਕੇ ਨਾਲ, Facebook, ਵਰਤੋਂਕਾਰਾਂ ਨੂੰ Facebook ਉੱਤੇ ਮੌਜੂਦ ਕਾਰੋਬਾਰਾਂ ਦੇ ਨਾਲ WhatsApp ਰਾਹੀਂ ਗੱਲਬਾਤ ਕਰਨ ਦੀ ਸਹੂਲਤ ਦੇ ਸਕਦਾ ਹੈ।
WhatsApp ਅਤੇ Facebook ਪਰਿਵਾਰ ਦੀਆਂ ਹੋਰ ਸੇਵਾਵਾਂ ਨੂੰ ਸੁਰੱਖਿਅਤ ਰੱਖਣ ਲਈ:
ਆਪਣੀਆਂ ਸੇਵਾਵਾਂ ਵਿੱਚ ਸਪੈਮ ਅਤੇ ਦੁਰਵਰਤੋਂ ਨੂੰ ਰੋਕਣ ਲਈ, ਸੇਵਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਅਸੀਂ ਪਰਦੇਦਾਰੀ ਨੀਤੀ ਦੇ “ਡਾਟਾ ਉੱਤੇ ਕਾਰਵਾਈ ਕਰਨ ਦਾ ਸਾਡਾ ਕਾਨੂੰਨੀ ਆਧਾਰ” ਭਾਗ ਦੇ ਅਧੀਨ ਹੀ Facebook ਦੀਆਂ ਕੰਪਨੀਆਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਇਸ ਲਈ, ਉਦਾਹਰਣ ਦੇ ਤੌਰ 'ਤੇ, ਜੇ Facebook ਦੀਆਂ ਕੰਪਨੀਆਂਂ ਦੇ ਕਿਸੇ ਵੀ ਮੈਂਬਰ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਵਿਅਕਤੀ ਇਹਨਾਂ ਸੇਵਾਵਾਂ ਨੂੰ ਗੈਰਕਾਨੂੰਨੀ ਕੰਮ ਲਈ ਵਰਤ ਰਿਹਾ ਹੈ ਤਾਂ ਉਸ ਵਿਅਕਤੀ ਦੇ ਖਾਤੇ ਨੂੰ ਬੰਦ ਕੀਤਾ ਜਾ ਸਕਦਾ ਹੈ ਅਤੇ Facebook ਦੀਆਂ ਹੋਰ ਕੰਪਨੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾ ਸਕਦਾ ਹੈ ਤਾਂ ਜੋ ਉਹ ਵੀ ਅਜਿਹਾ ਕਰ ਸਕਣ। ਇਸ ਤਰੀਕੇ ਨਾਲ, ਅਸੀਂ ਸਿਰਫ਼ ਉਹਨਾਂ ਵਰਤੋਂਕਾਰਾਂ ਨਾਲ ਸਬੰਧਿਤ ਜਾਣਕਾਰੀ ਸਾਂਝੀ ਕਰਦੇ ਹਾਂ ਜਿਹਨਾਂ ਨੂੰ ਸਾਡੀਆਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਜਾਂ ਜੋ ਸਾਡੇ ਵਰਤੋਂਕਾਰਾਂ ਜਾਂ ਦੂਜਿਆਂ ਦੀ ਸੁਰੱਖਿਆ ਲਈ ਕੋਈ ਖਤਰਾ ਪੈਦਾ ਕਰਦੇ ਹਨ, ਜਿਹਨਾਂ ਬਾਰੇ ਸਾਡੀਆਂ ਕੰਪਨੀਆਂ ਦੇ ਹੋਰ ਮੈਂਬਰਾਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
WhatsApp ਅਤੇ Facebook ਦੀਆਂ ਹੋਰ ਕੰਪਨੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਰੱਖਣ ਲਈ, ਸਾਨੂੰ ਇਹ ਸਮਝਣ ਦੀ ਲੋੜ ਪੈਂਦੀ ਹੈ ਕਿ Facebook ਦੀਆਂ ਕੰਪਨੀਆਂ ਦੀਆਂ ਸੇਵਾਵਾਂ ਵਰਤਣ ਵਾਲੇ ਕਿਹੜੇ ਖਾਤੇ ਇੱਕੋ ਵਰਤੋਂਕਾਰ ਨਾਲ ਸਬੰਧਿਤ ਹਨ, ਤਾਂ ਜੋ ਸਾਡੀਆਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਜਾਂ ਦੂਜਿਆਂ ਦੀ ਸੁਰੱਖਿਆ ਲਈ ਖਤਰਾ ਬਣਨ ਵਾਲੇ ਵਰਤੋਂਕਾਰ ਦੀ ਪਛਾਣ ਕਰਕੇ ਸਹੀ ਕਾਰਵਾਈ ਕੀਤੀ ਜਾ ਸਕੇ।
ਅਸੀਂ Facebook ਉੱਤੇ Facebook ਉਤਪਾਦਾਂ ਨੂੰ ਸੁਧਾਰਨ ਅਤੇ Facebook ਉੱਤੇ ਤੁਹਾਨੂੰ ਢੁੱਕਵੇਂ ਇਸ਼ਤਿਹਾਰ ਦਿਖਾਉਣ ਲਈ ਡਾਟਾ ਸਾਂਝਾ ਨਹੀਂ ਕਰਦੇ ਹਾਂ:
ਅਸੀਂ WhatsApp ਦੇ ਉਹਨਾਂ ਸਾਰੇ ਵਰਤੋਂਕਾਰਾਂ ਦੀ ਜਾਣਕਾਰੀ ਨੂੰ ਸਾਂਝਾ ਕਰਦੇ ਹਾਂ ਜੋ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ। ਇਸ ਵਿੱਚ ਅਜਿਹੇ WhatsApp ਵਰਤੋਂਕਾਰ ਵੀ ਸ਼ਾਮਲ ਹੋ ਸਕਦੇ ਹਨ ਜੋ Facebook ਦੇ ਵਰਤੋਂਕਾਰ ਨਹੀਂ ਹਨ। ਇਸਦਾ ਕਾਰਨ ਇਹ ਹੈ ਕਿ ਸਾਨੂੰ Facebook ਦੀਆਂ ਕੰਪਨੀਆਂ ਤੋਂ ਜ਼ਰੂਰੀ ਸੇਵਾਵਾਂ ਪ੍ਰਾਪਤ ਕਰਨ ਲਈ ਅਤੇ ਸਾਡੀ ਪਰਦੇਦਾਰੀ ਨੀਤੀ ਅਤੇ ਇਸ ਲੇਖ ਵਿੱਚ ਦੱਸੇ ਗਏ ਉਦੇਸ਼ਾਂ ਨੂੰ ਪੂਰਾ ਕਰਨ ਲਈ, ਸਾਰੇ ਵਰਤੋਂਕਾਰਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਯੋਗਤਾ ਰੱਖਣੀ ਪੈਂਦੀ ਹੈ।
ਇਹਨਾਂ ਸਾਰੀਆਂ ਸਥਿਤੀਆਂ ਵਿੱਚ, ਅਸੀਂ ਉੰਨੀ ਜਾਣਕਾਰੀ ਹੀ ਸਾਂਝੀ ਕਰਦੇ ਹਾਂ ਜਿੰਨੀ ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਚਾਹੀਦੀ ਹੁੰਦੀ ਹੈ। ਅਸੀਂ ਇਹ ਵੀ ਪੱਕਾ ਕਰਦੇ ਹਾਂ ਕਿ ਅਸੀਂ ਬਿਲਕੁੱਲ ਤਾਜ਼ਾ ਜਾਣਕਾਰੀ ਹੀ ਸਾਂਝੀ ਕਰੀਏ, ਮਤਲਬ, ਜੇ ਤੁਸੀਂ ਆਪਣਾ WhatsApp ਫ਼ੋਨ ਨੰਬਰ ਅੱਪਡੇਟ ਕਰਦੇ ਹੋ ਤਾਂ Facebook ਦੀਆਂ ਕੰਪਨੀਆਂ ਦੇ ਮੈਂਬਰ ਵੀ ਉਸ ਨੰਬਰ ਨੂੰ ਅੱਪਡੇਟ ਕਰਨਗੇ ਜੋ ਉਹਨਾਂ ਨੂੰ ਸਾਡੇ ਕੋਲੋਂ ਪ੍ਰਾਪਤ ਹੋਇਆ ਸੀ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ Facebook ਜਾਂ Facebook ਦੀਆਂ ਕੰਪਨੀਆਂ ਦੇ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ WhatsApp ਤੁਹਾਡੇ WhatsApp ਦੇ ਸੰਪਰਕਾਂ ਨੂੰ ਉਹਨਾਂ ਦੇ ਨਾਲ ਸਾਂਝਾ ਨਹੀਂ ਕਰਦਾ ਹੈ ਅਤੇ ਅੱਗੇ ਵੀ ਅਜਿਹਾ ਕਰਨ ਦਾ ਕੋਈ ਵਿਚਾਰ ਨਹੀਂ ਹੈ।
ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨਾ ਬੰਦ ਕਰ ਸਕਦੇ ਹੋ ਅਤੇ ਐਪ ਦੇ ਵਿੱਚ ਮੌਜੂਦ ਮੇਰਾ ਖਾਤਾ ਹਟਾਓ ਫੀਚਰ ਦੀ ਵਰਤੋਂ ਕਰਕੇ ਆਪਣਾ ਖਾਤਾ ਹਟਾ ਸਕਦੇ ਹੋ। ਆਪਣਾ WhatsApp ਖਾਤਾ ਹਟਾਉਣ ਤੋਂ ਬਾਅਦ ਵੀ ਤੁਸੀਂ Facebook ਦੀਆਂ ਹੋਰ ਕੰਪਨੀਆਂ ਦੀਆਂ ਐਪਾਂ ਅਤੇ ਸੇਵਾਵਾਂ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹੋ, ਅਤੇ ਇਸੇ ਤਰ੍ਹਾਂ ਜੇ ਤੁਸੀਂ ਆਪਣਾ Facebook ਖਾਤਾ ਹਟਾਉਂਦੇ ਹੋ ਤਾਂ ਤੁਸੀਂ ਫਿਰ ਵੀ WhatsApp ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹੋ। ਜਦੋਂ ਤੁਸੀਂ ਆਪਣਾ WhatsApp ਖਾਤਾ ਹਟਾਉਂਦੇ ਹੋ ਤਾਂ ਕੀ ਹੁੰਦਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ WhatsApp ਦੀ ਪਰਦੇਦਾਰੀ ਨੀਤੀ ਪੜ੍ਹੋ।