WhatsApp ਦੀ ਪਰਦੇਦਾਰੀ ਨੀਤੀ ਨਾਲ ਜੁੜੇ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰੋ
ਅਸੀਂ ਹਾਲ ਹੀ ਵਿੱਚ ਆਪਣੀ ਪਰਦੇਦਾਰੀ ਨੀਤੀ ਨੂੰ ਅੱਪਡੇਟ ਕੀਤਾ ਹੈ ਅਤੇ ਇਸ ਸਬੰਧੀ ਸਾਨੂੰ ਕੁਝ ਸਵਾਲ ਪ੍ਰਾਪਤ ਹੋਏ ਹਨ। ਇਸ ਅੱਪਡੇਟ ਦੇ ਸਬੰਧ ਵਿੱਚ ਕੁਝ ਅਫ਼ਵਾਹਾਂ ਵੀ ਫੈਲ ਰਹੀਆਂ ਹਨ, ਇਸ ਲਈ ਅਸੀਂ ਕੁਝ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੇ ਹਾਂ ਜੋ ਸਾਡੇ ਕੋਲੋਂ ਪੁੱਛੇ ਗਏ ਹਨ। ਅਸੀਂ WhatsApp ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਲੋਕ ਨਿੱਜੀ ਤੌਰ 'ਤੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਣ।
ਅਸੀਂ ਸਪਸ਼ਟ ਰੂਪ ਵਿੱਚ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅੱਪਡੇਟ ਕੀਤੀ ਗਈ ਨੀਤੀ ਤੁਹਾਡੇ ਪਰਿਵਾਰ ਅਤੇ ਦੋਸਤਾਂ ਨਾਲ ਹੋਣ ਵਾਲੀ ਚੈਟ ਦੀ ਪਰਦੇਦਾਰੀ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦੀ ਹੈ। ਇਸ ਅੱਪਡੇਟ ਵਿੱਚ ਦੱਸੇ ਗਏ ਬਦਲਾਵ WhatsApp ਦੇ ਕਾਰੋਬਾਰੀ ਫੀਚਰਾਂ ਨਾਲ ਸਬੰਧਿਤ ਹਨ, ਇਹਨਾਂ ਫੀਚਰਾਂ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਤੁਹਾਡੀ ਇੱਛਾ ਉੱਤੇ ਨਿਰਭਰ ਕਰਦਾ ਹੈ ਅਤੇ ਇਸ ਅੱਪਡੇਟ ਵਿੱਚ ਇਹ ਵੀ ਸਪਸ਼ਟ ਰੂਪ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਡਾਟਾ ਕਿਵੇਂ ਇਕੱਤਰ ਕਰਦੇ ਅਤੇ ਵਰਤਦੇ ਹਾਂ। ਨਵੇਂ ਕਾਰੋਬਾਰੀ ਫੀਚਰਾਂ ਅਤੇ WhatsApp ਦੀ ਪਰਦੇਦਾਰੀ ਨੀਤੀ ਅੱਪਡੇਟ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕਰੋ।
ਤੁਹਾਡੇ ਨਿੱਜੀ ਸੁਨੇਹਿਆਂ ਦੀ ਪਰਦੇਦਾਰੀ ਅਤੇ ਸੁਰੱਖਿਆ
ਅਸੀਂ ਤੁਹਾਡੇ ਨਿੱਜੀ ਸੁਨੇਹਿਆਂ ਨੂੰ ਦੇਖ ਜਾਂ ਤੁਹਾਡੀਆਂ ਕਾਲਾਂ ਨੂੰ ਸੁਣ ਨਹੀਂ ਸਕਦੇ ਹਾਂ ਅਤੇ ਨਾ ਹੀ Facebook ਅਜਿਹਾ ਕਰ ਸਕਦਾ ਹੈ: ਤੁਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਨੂੰ WhatsApp ਉੱਤੇ ਜਿਹੜੇ ਸੁਨੇਹੇ ਭੇਜਦੇ ਹੋ ਜਾਂ ਕਾਲਾਂ ਕਰਦੇ ਹੋ, ਉਹਨਾਂ ਨੂੰ ਨਾ ਹੀ WhatsApp ਅਤੇ ਨਾ ਹੀ Facebook ਦੇਖ ਜਾਂ ਸੁਣ ਸਕਦਾ ਹੈ। ਤੁਸੀਂ ਆਪਣੇ ਜਾਣਕਾਰਾਂ ਦੇ ਨਾਲ ਜੋ ਕੁਝ ਵੀ ਸਾਂਝਾ ਕਰਦੇ ਹੋ, ਉਹ ਸਭ ਤੁਹਾਡੇ ਦੋਹਾਂ ਵਿਚਕਾਰ ਹੀ ਰਹਿੰਦਾ ਹੈ, ਕਿਉਂਕਿ ਤੁਹਾਡੇ ਨਿੱਜੀ ਸੁਨੇਹਿਆਂ ਨੂੰ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਦੇ ਨਾਲ ਸੁਰੱਖਿਅਤ ਰੱਖਿਆ ਜਾਂਦਾ ਹੈ। ਅਸੀਂ ਕਦੇ ਵੀ ਇਸ ਸੁਰੱਖਿਆ ਨੂੰ ਕਮਜ਼ੋਰ ਨਹੀਂ ਪੈਣ ਦਿਆਂਗੇ। ਅਸੀਂ ਇੰਕ੍ਰਿਪਸ਼ਨ ਨੂੰ ਬਹੁਤ ਮਹੱਤਵ ਦਿੰਦੇ ਹਾਂ, ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਹਰ ਇੱਕ ਚੈਟ ਉੱਤੇ ਇੰਕ੍ਰਿਪਸ਼ਨ ਦਾ ਲੇਬਲ ਲੱਗਿਆ ਹੁੰਦਾ ਹੈ। WhatsApp ਸੁਰੱਖਿਆ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕਰੋ।
ਕੌਣ ਕਿਸ ਨੂੰ ਸੁਨੇਹੇ ਭੇਜ ਰਿਹਾ ਹੈ ਜਾਂ ਕਾਲ ਕਰ ਰਿਹਾ ਹੈ, ਅਸੀਂ ਇਸਦਾ ਰਿਕਾਰਡ ਨਹੀਂ ਰੱਖਦੇ ਹਾਂ: ਭਾਵੇਂ ਰਵਾਇਤੀ ਤੌਰ 'ਤੇ ਮੋਬਾਈਲ ਕੈਰੀਅਰ ਅਤੇ ਔਪਰੇਟਰ ਇਸ ਜਾਣਕਾਰੀ ਨੂੰ ਸਟੋਰ ਕਰਦੇ ਹਨ, ਪਰ ਸਾਡਾ ਮੰਨਣਾ ਹੈ ਕਿ ਦੋ ਬਿਲੀਅਨ (ਦੋ ਸੌ ਕਰੋੜ) ਵਰਤੋਂਕਾਰਾਂ ਦਾ ਰਿਕਾਰਡ ਰੱਖਣ ਨਾਲ ਪਰਦੇਦਾਰੀ ਅਤੇ ਸੁਰੱਖਿਆ ਦੋਹਾਂ ਲਈ ਖਤਰਾ ਪੈਦਾ ਹੋ ਸਕਦਾ ਹੈ, ਇਸ ਲਈ ਅਸੀਂ ਅਜਿਹਾ ਬਿਲਕੁੱਲ ਵੀ ਨਹੀਂ ਕਰਦੇ ਹਾਂ।
WhatsApp ਅਤੇ Facebook ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਲੋਕੇਸ਼ਨ (ਟਿਕਾਣੇ) ਨੂੰ ਨਹੀਂ ਦੇਖ ਸਕਦਾ ਹਾਂ: ਜਦੋਂ ਤੁਸੀਂ WhatsApp ਉੱਤੇ ਕਿਸੇ ਨਾਲ ਆਪਣੀ ਲੋਕੇਸ਼ਨ (ਟਿਕਾਣੇ) ਨੂੰ ਸਾਂਝਾ ਕਰਦੇ ਹੋ, ਤਾਂ ਤੁਹਾਡੀ ਲੋਕੇਸ਼ਨ (ਟਿਕਾਣੇ) ਨੂੰ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨਾਲ ਸੁਰੱਖਿਅਤ ਰੱਖਿਆ ਜਾਂਦਾ ਹੈ, ਇਸਦਾ ਮਤਲਬ ਇਹ ਹੈ ਕਿ ਜਿਹਨਾਂ ਲੋਕਾਂ ਨਾਲ ਤੁਸੀਂ ਆਪਣੀ ਲੋਕੇਸ਼ਨ (ਟਿਕਾਣੇ) ਨੂੰ ਸਾਂਝਾ ਕੀਤਾ ਹੈ, ਉਹਨਾਂ ਤੋਂ ਇਲਾਵਾ ਕੋਈ ਵੀ ਉਸਨੂੰ ਦੇਖ ਨਹੀਂ ਸਕਦਾ।
ਅਸੀਂ ਤੁਹਾਡੀ ਸੰਪਰਕ ਸੂਚੀ ਨੂੰ Facebook ਨਾਲ ਸਾਂਝਾ ਨਹੀਂ ਕਰਦੇ ਹਾਂ: ਤੁਹਾਡੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਅਸੀਂ ਤੁਹਾਡੀ ਐਡਰੈਸ ਬੁੱਕ ਵਿੱਚੋਂ ਸਿਰਫ਼ ਫ਼ੋਨ ਨੰਬਰਾਂ ਨੂੰ ਐਕਸੈਸ ਕਰਦੇ ਹਾਂ ਤਾਂ ਕਿ ਤੁਸੀਂ ਆਪਣੇ ਸੰਪਰਕਾਂ ਨਾਲ ਆਸਾਨੀ ਨਾਲ ਗੱਲਬਾਤ ਕਰ ਸਕੋ, ਅਤੇ ਅਸੀਂ ਤੁਹਾਡੀ ਸੰਪਰਕ ਸੂਚੀ ਨੂੰ Facebook ਵੱਲੋਂ ਔਫਰ ਕੀਤੀਆਂ ਜਾਣ ਵਾਲੀਆਂ ਹੋਰ ਐਪਾਂ ਦੇ ਨਾਲ ਸਾਂਝਾ ਨਹੀਂ ਕਰਦੇ ਹਾਂ।
ਗਰੁੱਪ ਪ੍ਰਾਈਵੇਟ ਹਨ: ਅਸੀਂ ਸੁਨੇਹੇ ਪਹੁੰਚਾਉਣ ਲਈ ਅਤੇ ਸਾਡੀ ਸੇਵਾ ਨੂੰ ਸਪੈਮ ਅਤੇ ਦੁਰਵਰਤੋਂ ਤੋਂ ਬਚਾਉਣ ਲਈ ਗਰੁੱਪ ਮੈਂਬਰਸ਼ਿਪ ਦੀ ਵਰਤੋਂ ਕਰਦੇ ਹਾਂ। ਅਸੀਂ ਇਸ਼ਤਿਹਾਰ ਦਿਖਾਉਣ ਦੇ ਉਦੇਸ਼ ਲਈ ਇਹ ਡਾਟਾ Facebook ਨਾਲ ਸਾਂਝਾ ਨਹੀਂ ਕਰਦੇ ਹਾਂ। ਇਹ ਨਿੱਜੀ ਚੈਟਾਂ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੀਆਂ ਹਨ, ਇਸ ਲਈ ਅਸੀਂ ਵੀ ਇਹ ਨਹੀਂ ਦੇਖ ਸਕਦੇ ਕਿ ਇਹਨਾਂ ਵਿੱਚ ਕੀ ਹੈ।
ਤੁਸੀਂ 'ਅਲੋਪ ਹੋਣ ਵਾਲੇ ਸੁਨੇਹੇ' ਵਾਲਾ ਮੋਡ ਵਰਤ ਸਕਦੇ ਹੋ: ਵਧੀਕ ਪਰਦੇਦਾਰੀ ਲਈ, ਤੁਸੀਂ ਇਹ ਸੈੱਟ ਕਰ ਸਕਦੇ ਹੋ ਕਿ ਤੁਹਾਡੇ ਵੱਲੋਂ ਸੁਨੇਹਾ ਭੇਜਣ ਤੋਂ ਬਾਅਦ ਉਹ ਚੈਟ ਵਿੱਚੋਂ ਅਲੋਪ ਹੋ ਜਾਵੇ। ਇਸ ਬਾਰੇ ਹੋਰ ਜਾਣਕਾਰੀ ਲਈ ਮਦਦ ਕੇਂਦਰ ਵਿੱਚ ਇਹ ਲੇਖ ਪੜ੍ਹੋ।
ਤੁਸੀਂ ਆਪਣਾ ਡਾਟਾ ਡਾਊਨਲੋਡ ਕਰ ਸਕਦੇ ਹੋ: ਤੁਸੀਂ ਸਿੱਧਾ ਐਪ ਵਿੱਚੋਂ ਆਪਣਾ ਡਾਟਾ ਡਾਊਨਲੋਡ ਕਰਕੇ ਇਹ ਦੇਖ ਸਕਦੇ ਹੋ ਕਿ ਸਾਡੇ ਕੋਲ ਤੁਹਾਡੇ ਖਾਤੇ ਦੀ ਕਿਹੜੀ ਜਾਣਕਾਰੀ ਮੌਜੂਦ ਹੈ। ਇਸ ਬਾਰੇ ਹੋਰ ਜਾਣਕਾਰੀ ਲਈ ਮਦਦ ਕੇਂਦਰ ਵਿੱਚ ਇਹ ਲੇਖ ਪੜ੍ਹੋ।
ਬਿਜ਼ਨੈੱਸ ਮੈਸੇਜਿੰਗ (ਕਾਰੋਬਾਰੀ ਸੁਨੇਹੇ) ਕੀ ਚੀਜ਼ ਹੈ ਅਤੇ ਅਸੀਂ Facebook ਨਾਲ ਕਿਵੇਂ ਕੰਮ ਕਰਦੇ ਹਾਂ
ਹਰ ਰੋਜ਼, ਦੁਨੀਆਭਰ ਵਿੱਚ ਲੱਖਾਂ ਲੋਕ WhatsApp ਉੱਤੇ ਛੋਟੇ-ਵੱਡੇ ਕਾਰੋਬਾਰਾਂ ਨਾਲ ਸੁਰੱਖਿਅਤ ਤਰੀਕੇ ਨਾਲ ਗੱਲਬਾਤ ਕਰਦੇ ਹਨ। ਅਸੀਂ ਤੁਹਾਡੇ ਲਈ ਕਿਸੇ ਕਾਰੋਬਾਰ ਨਾਲ ਗੱਲਬਾਤ ਕਰਨਾ ਹੋਰ ਸੌਖਾ ਅਤੇ ਬਿਹਤਰ ਬਣਾਉਣਾ ਚਾਹੁੰਦੇ ਹਾਂ। ਜਦੋਂ ਵੀ ਤੁਸੀਂ WhatsApp ਉੱਤੇ ਕਿਸੇ ਅਜਿਹੇ ਕਾਰੋਬਾਰ ਨਾਲ ਗੱਲਬਾਤ ਕਰੋਗੇ ਜੋ ਇਹਨਾਂ ਫੀਚਰਾਂ ਦੀ ਵਰਤੋਂ ਕਰਦਾ ਹੈ, ਤਾਂ ਅਸੀਂ ਸਪਸ਼ਟ ਰੂਪ ਵਿੱਚ ਤੁਹਾਨੂੰ ਇਸ ਬਾਰੇ ਦੱਸਾਂਗੇ।
Facebook ਹੋਸਟਿੰਗ ਸੇਵਾਵਾਂ: ਕਿਸੇ ਕਾਰੋਬਾਰ ਨੂੰ ਸੁਨੇਹਾ ਭੇਜਣਾ, ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਸੁਨੇਹੇ ਭੇਜਣ ਤੋਂ ਵੱਖਰਾ ਹੁੰਦਾ ਹੈ। ਕੁਝ ਵੱਡੇ ਕਾਰੋਬਾਰਾਂ ਨੂੰ 'ਹੋਸਟਿੰਗ ਸੇਵਾਵਾਂ' ਦੀ ਵਰਤੋਂ ਕਰਨ ਦੀ ਲੋੜ ਪੈਂਦੀ ਹੈ ਤਾਂ ਜੋ ਉਹ ਆਪਣੇ ਗਾਹਕਾਂ ਦੇ ਨਾਲ ਹੋਣ ਵਾਲੀ ਗੱਲਬਾਤ ਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਕਰ ਸਕਣ। ਇਸ ਲਈ ਅਸੀਂ ਕਾਰੋਬਾਰਾਂ ਨੂੰ Facebook ਦੀਆਂ ਸੁਰੱਖਿਅਤ ਹੋਸਟਿੰਗ ਸੇਵਾਵਾਂ ਵਰਤਣ ਦੀ ਸਹੂਲਤ ਦੇ ਰਹੇ ਹਾਂ ਤਾਂ ਜੋ ਉਹ ਆਪਣੇ ਗਾਹਕਾਂ ਨਾਲ ਹੋਣ ਵਾਲੀ WhatsApp ਚੈਟ ਨੂੰ ਪ੍ਰਬੰਧਿਤ ਕਰ ਸਕਣ, ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਸਕਣ, ਅਤੇ ਹੋਰ ਜ਼ਰੂਰੀ ਜਾਣਕਾਰੀ ਜਿਵੇਂ ਕਿ ਖਰੀਦਦਾਰੀ ਦੀਆਂ ਰਸੀਦਾਂ ਆਦਿ ਭੇਜ ਸਕਣ। ਤੁਸੀਂ ਭਾਵੇਂ ਕਿਸੇ ਕਾਰੋਬਾਰ ਨਾਲ ਫ਼ੋਨ, ਈਮੇਲ ਜਾਂ WhatsApp 'ਤੇ ਗੱਲ ਕਰੋ, ਉਹ ਇਹ ਦੇਖ ਸਕਦੇ ਹਨ ਕਿ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ ਅਤੇ ਹੋ ਸਕਦਾ ਹੈ ਕਿ ਉਹ ਇਸ ਜਾਣਕਾਰੀ ਨੂੰ ਆਪਣੀ ਮਾਰਕੀਟਿੰਗ ਦੇ ਉਦੇਸ਼ਾਂ ਲਈ ਵਰਤਣ, ਇਸ ਵਿੱਚ Facebook ਉੱਤੇ ਇਸ਼ਤਿਹਾਰ ਦਿਖਾਉਣਾ ਵੀ ਸ਼ਾਮਲ ਹੋ ਸਕਦਾ ਹੈ। ਜੇਕਰ ਤੁਸੀਂ ਅਜਿਹੇ ਕਾਰੋਬਾਰ ਨਾਲ ਚੈਟ ਕਰ ਰਹੇ ਹੋ ਜੋ Facebook ਦੀਆਂ 'ਸੁਰੱਖਿਅਤ ਹੋਸਟਿੰਗ ਸੇਵਾਵਾਂ' ਦੀ ਵਰਤੋਂ ਕਰ ਰਿਹਾ ਹੈ ਤਾਂ ਅਸੀਂ ਉਹਨਾਂ ਦੀਆਂ ਚੈਟਾਂ ਨੂੰ ਸਪਸ਼ਟ ਰੂਪ ਵਿੱਚ ਲੇਬਲ ਕਰਦੇ ਹਾਂ ਤਾਂ ਜੋ ਤੁਹਾਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੋਵੇ।
ਕਿਸੇ ਕਾਰੋਬਾਰ ਨੂੰ ਲੱਭਣਾ: ਤੁਹਾਨੂੰ Facebook ਵਿੱਚ ਅਜਿਹੇ ਇਸ਼ਤਿਹਾਰ ਦਿਖ ਸਕਦੇ ਹਨ ਜਿਹਨਾਂ ਵਿੱਚ ਇੱਕ ਬਟਨ ਹੋਵੇਗਾ, ਉਸ ਬਟਨ ਦੀ ਵਰਤੋਂ ਕਰਕੇ ਤੁਸੀਂ ਸਿੱਧਾ ਉਸ ਕਾਰੋਬਾਰ ਨੂੰ WhatsApp ਉੱਤੇ ਸੁਨੇਹਾ ਭੇਜ ਸਕਦੇ ਹੋ। ਜੇਕਰ ਤੁਸੀਂ ਆਪਣੇ ਫ਼ੋਨ ਵਿੱਚ WhatsApp ਇੰਸਟਾਲ ਕੀਤਾ ਹੋਇਆ ਹੈ, ਤਾਂ ਤੁਹਾਡੇ ਕੋਲ ਉਸ ਕਾਰੋਬਾਰ ਨੂੰ ਸੁਨੇਹਾ ਭੇਜਣ ਦਾ ਵਿਕਲਪ ਹੋਵੇਗਾ। ਇਹਨਾਂ ਇਸ਼ਤਿਹਾਰਾਂ ਦੇ ਪ੍ਰਤੀ ਤੁਹਾਡਾ ਵਤੀਰਾ ਕਿਹੋ ਜਿਹਾ ਰਹਿੰਦਾ ਹੈ, ਇਸ ਜਾਣਕਾਰੀ ਦੀ ਵਰਤੋਂ Facebook ਤੁਹਾਨੂੰ ਢੁੱਕਵੇਂ ਇਸ਼ਤਿਹਾਰ ਦਿਖਾਉਣ ਲਈ ਕਰ ਸਕਦਾ ਹੈ।
WhatsApp ਪੇਮੈਂਟ ਫੀਚਰ: WhatsApp ਦੇ UPI ਆਧਾਰਿਤ ਪੇਮੈਂਟ ਫੀਚਰ ਦੀ ਆਪਣੀ ਵੱਖਰੀ ਪਰਦੇਦਾਰੀ ਨੀਤੀ ਹੈ ਜੋ ਉਸਨੂੰ ਸੰਚਾਲਿਤ ਕਰਦੀ ਹੈ। ਇਹ ਨੀਤੀ ਤੁਸੀਂ ਇੱਥੇ ਦੇਖ ਸਕਦੇ ਹੋ, ਅਤੇ ਇਹ ਪਰਦੇਦਾਰੀ ਨੀਤੀ ਇਸ ਨਵੀਂ ਅੱਪਡੇਟ ਕਾਰਨ ਪ੍ਰਭਾਵਿਤ ਨਹੀਂ ਹੁੰਦੀ ਹੈ।