ਸੰਪਰਕ ਅੱਪਲੋਡ ਕਰਨ ਬਾਰੇ ਜਾਣਕਾਰੀ
ਸੰਪਰਕ ਅੱਪਲੋਡ ਕਰਨ ਵਾਲੇ ਫੀਚਰ ਦੀ ਵਰਤੋਂ ਕਰਨਾ ਜਾਂ ਨਾ ਕਰਨਾ ਪੂਰੀ ਤਰ੍ਹਾਂ ਤੁਹਾਡੀ ਇੱਛਾ ਉੱਤੇ ਨਿਰਭਰ ਕਰਦਾ ਹੈ। ਇਹ ਫੀਚਰ ਸਾਨੂੰ ਇਹ ਜਾਣਨ ਦੀ ਸਹੂਲਤ ਦਿੰਦਾ ਹੈ ਕਿ ਤੁਹਾਡੇ ਡਿਵਾਈਸ ਦੀ ਐਡਰੈਸ ਬੁੱਕ ਵਿੱਚ ਮੌਜੂਦ ਕਿਹੜੇ ਸੰਪਰਕ WhatsApp ਦੀ ਵਰਤੋਂ ਕਰ ਰਹੇ ਹਨ ਤਾਂ ਜੋ ਅਸੀਂ ਉਹਨਾਂ ਨੂੰ ਤੁਹਾਡੇ WhatsApp ਸੰਪਰਕਾਂ ਵਿੱਚ ਸ਼ਾਮਲ ਕਰ ਸਕੀਏ ਅਤੇ ਜੇ ਤੁਹਾਡਾ ਕੋਈ ਸੰਪਰਕ ਭਵਿੱਖ ਵਿੱਚ WhatsApp ਵਿੱਚ ਸਾਈਨ-ਅੱਪ ਕਰਦਾ ਹੈ ਤਾਂ ਉਸਨੂੰ ਵੀ ਤੁਰੰਤ ਤੁਹਾਡੇ WhatsApp ਸੰਪਰਕਾਂ ਵਿੱਚ ਅੱਪਡੇਟ ਕਰ ਸਕੀਏ। ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖੋ ਕਿ WhatsApp ਤੁਹਾਡੇ ਸੰਪਰਕਾਂ ਨੂੰ Facebook ਨਾਲ ਸਾਂਝਾ ਨਹੀਂ ਕਰਦਾ ਹੈ। ਤੁਹਾਡੇ ਡਿਵਾਈਸ ਵਿੱਚ WhatsApp ਦਾ ਜਿਹੜਾ ਵਰਜ਼ਨ ਮੌਜੂਦ ਹੈ ਉਸ ਦੇ ਅਨੁਸਾਰ ਤੁਹਾਡੇ ਡਿਵਾਈਸ ਦੀ ਐਡਰੈਸ ਬੁੱਕ ਵਿੱਚੋਂ ਤੁਹਾਡੇ WhatsApp ਸੰਪਰਕਾਂ ਦੇ ਨਾਮ ਦਿਖਾਏ ਜਾਣਗੇ ਤਾਂ ਜੋ ਤੁਸੀਂ ਆਸਾਨੀ ਨਾਲ ਉਹਨਾਂ ਨਾਲ ਜੁੜ ਸਕੋ।
ਜਦੋਂ ਤੁਸੀਂ ਸੰਪਰਕ ਅੱਪਲੋਡ ਕਰਨ ਵਾਲੇ ਫੀਚਰ ਦੀ ਵਰਤੋਂ ਕਰਦੇ ਹੋ ਅਤੇ WhatsApp ਨੂੰ ਆਪਣੇ ਡਿਵਾਈਸ ਦੀ ਐਡਰੈਸ ਬੁੱਕ ਐਕਸੈਸ ਕਰਨ ਦੀ ਇਜਾਜ਼ਤ ਦਿੰਦੇ ਹੋ, ਤਾਂ WhatsApp ਤੁਹਾਡੀ ਐਡਰੈਸ ਬੁੱਕ ਵਿੱਚੋਂ ਫ਼ੋਨ ਨੰਬਰਾਂ ਨੂੰ ਐਕਸੈਸ ਕਰੇਗਾ ਅਤੇ ਸਮੇਂ-ਸਮੇਂ 'ਤੇ ਉਹਨਾਂ ਨੂੰ ਅੱਪਲੋਡ ਕਰੇਗਾ, ਇਸ ਵਿੱਚ WhatsApp ਦੇ ਵਰਤੋਂਕਾਰ ਅਤੇ ਤੁਹਾਡੇ ਦੂਜੇ ਸੰਪਰਕਾਂ ਸ਼ਾਮਲ ਹੁੰਦੇ ਹਨ। ਜੇ ਤੁਹਾਡਾ ਕੋਈ ਸੰਪਰਕ ਅਜੇ WhatsApp ਦੀ ਵਰਤੋਂ ਨਹੀਂ ਕਰ ਰਿਹਾ ਹੈ, ਤਾਂ ਅਸੀਂ ਤੁਹਾਡੇ ਲਈ ਇਸ ਜਾਣਕਾਰੀ ਨੂੰ ਇਸ ਤਰੀਕੇ ਨਾਲ ਸੰਭਾਲਾਂਗੇ ਕਿ WhatsApp ਦੀ ਵਰਤੋਂ ਨਾ ਕਰਨ ਵਾਲੇ ਸੰਪਰਕ ਦੀ ਪਛਾਣ ਨਾ ਹੋ ਸਕੇ। ਅਸੀਂ ਇਹਨਾਂ ਫ਼ੋਨ ਨੰਬਰਾਂ ਨੂੰ ਸਟੋਰ ਨਹੀਂ ਕਰਦੇ ਹਾਂ ਅਤੇ ਸਿਰਫ਼ ਕ੍ਰਿਪੋਟੋਗ੍ਰਾਫਿਕ ਹੈਸ਼ ਵੈਲਯੂ (cryptographic hash values) ਬਣਾਉਣ ਵਾਸਤੇ ਥੋੜ੍ਹੇ ਸਮੇਂ ਲਈ ਹੀ ਇਹਨਾਂ ਨੂੰ ਵਰਤਦੇ ਹਾਂ ਤਾਂ ਕਿ ਜੇ ਭਵਿੱਖ ਵਿੱਚ ਤੁਹਾਡਾ ਕੋਈ ਸੰਪਰਕ WhatsApp ਦੀ ਵਰਤੋਂ ਕਰਨੀ ਸ਼ੁਰੂ ਕਰੇ ਤਾਂ ਅਸੀਂ ਆਸਾਨੀ ਨਾਲ ਤੁਹਾਨੂੰ ਉਸ ਨਾਲ ਜੋੜ ਸਕੀਏ। ਤੁਸੀਂ ਆਪਣੇ ਡਿਵਾਈਸ ਦੀਆਂ ਸੈਟਿੰਗਾਂ ਵਿੱਚ ਸੰਪਰਕ ਅੱਪਲੋਡ ਕਰਨ ਵਾਲੇ ਫੀਚਰ ਨੂੰ ਕੰਟਰੋਲ ਕਰ ਸਕਦੇ ਹੋ।