WhatsApp, Facebook ਦੀਆਂ ਕੰਪਨੀਆਂ ਦੇ ਨਾਲ ਕਿਹੜੀ ਜਾਣਕਾਰੀ ਸਾਂਝੀ ਕਰਦਾ ਹੈ?

WhatsApp ਵਰਤਮਾਨ ਵਿੱਚ Facebook ਦੀਆਂ ਕੰਪਨੀਆਂ ਦੇ ਨਾਲ ਕੁਝ ਖਾਸ ਕਿਸਮ ਦੀ ਜਾਣਕਾਰੀ ਸਾਂਝੀ ਕਰਦਾ ਹੈ। ਅਸੀਂ Facebook ਦੀਆਂ ਕੰਪਨੀਆਂ ਦੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦੇ ਹਾਂ ਉਸ ਵਿੱਚ ਤੁਹਾਡੇ ਖਾਤੇ ਦੇ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ (ਜਿਵੇਂ ਕਿ ਤੁਹਾਡਾ ਫ਼ੋਨ ਨੰਬਰ), ਲੈਣ-ਦੇਣ (ਟ੍ਰਾਂਸੈਕਸ਼ਨ) ਸਬੰਧੀ ਡਾਟਾ (ਉਦਾਹਰਨ ਦੇ ਲਈ, ਜੇ ਤੁਸੀਂ WhatsApp ਵਿੱਚ Facebook Pay ਜਾਂ ਸ਼ੌਪ ਦੀ ਵਰਤੋਂ ਕਰਦੇ ਹੋ), ਸੇਵਾ ਨਾਲ ਸਬੰਧਿਤ ਜਾਣਕਾਰੀ, ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਤੁਸੀਂ ਕਾਰੋਬਾਰਾਂ ਨਾਲ ਕਿਵੇਂ ਇੰਟਰੈਕਟ ਕਰਦੇ ਹੋ, ਉਸ ਬਾਰੇ ਜਾਣਕਾਰੀ, ਮੋਬਾਈਲ ਡਿਵਾਈਸ ਦੀ ਜਾਣਕਾਰੀ, ਤੁਹਾਡਾ IP ਪਤਾ, ਅਤੇ ਪਰਦੇਦਾਰੀ ਨੀਤੀ ਦੇ ‘ਸਾਡੇ ਦੁਆਰਾ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ' ਭਾਗ ਵਿੱਚ ਦੱਸੀ ਗਈ ਹੋਰ ਜਾਣਕਾਰੀ ਸ਼ਾਮਲ ਹੈ, ਇਸ ਤੋਂ ਇਲਾਵਾ ਇਸ ਵਿੱਚ ਉਹ ਜਾਣਕਾਰੀ ਵੀ ਸ਼ਾਮਲ ਹੈ ਜਿਸ ਬਾਰੇ ਤੁਹਾਨੂੰ ਨੋਟਿਸ ਭੇਜਿਆ ਗਿਆ ਹੁੰਦਾ ਹੈ ਜਾਂ ਉਹ ਜਾਣਕਾਰੀ ਜੋ ਤੁਹਾਡੀ ਸਹਿਮਤੀ ਦੇ ਨਾਲ ਪ੍ਰਾਪਤ ਕੀਤੀ ਜਾਂਦੀ ਹੈ।
ਅਸੀਂ Facebook ਦੇ ਨਾਲ ਸੀਮਿਤ ਜਾਣਕਾਰੀ ਹੀ ਸਾਂਝੀ ਕਰਦੇ ਹਾਂ। ਉਦਾਹਰਨ ਦੇ ਲਈ, ਅਸੀਂ ਤੁਹਾਡੀ ਨਿੱਜੀ ਚੈਟ ਨੂੰ ਹਮੇਸ਼ਾ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਦੇ ਨਾਲ ਸੁਰੱਖਿਅਤ ਰੱਖਦੇ ਹਾਂ, ਤਾਂ ਜੋ WhatsApp ਅਤੇ Facebook ਤੁਹਾਡੇ ਨਿੱਜੀ ਸੁਨੇਹਿਆਂ ਨੂੰ ਦੇਖ ਨਾ ਸਕੇ। ਕੌਣ ਕਿਸ ਨੂੰ ਸੁਨੇਹੇ ਭੇਜਦਾ ਹੈ ਜਾਂ ਕਾਲਾਂ ਕਰਦਾ ਹੈ, ਅਸੀਂ ਇਸਦਾ ਰਿਕਾਰਡ ਨਹੀਂ ਰੱਖਦੇ ਹਾਂ ਅਤੇ ਅਸੀਂ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਲੋਕੇਸ਼ਨ (ਟਿਕਾਣੇ) ਨੂੰ ਵੀ ਨਹੀਂ ਦੇਖ ਸਕਦੇ ਹਾਂ ਅਤੇ ਨਾ ਹੀ ਉਸਨੂੰ Facebook ਨਾਲ ਸਾਂਝਾ ਕਰਦੇ ਹਾਂ। ਤੁਹਾਨੂੰ ਸੇਵਾ ਪ੍ਰਦਾਨ ਕਰਨ ਲਈ ਸਾਨੂੰ ਤੁਹਾਡੇ ਸੰਪਰਕਾਂ ਦੀ ਜਾਣਕਾਰੀ ਦੀ ਲੋੜ ਪੈਂਦੀ ਹੈ, ਪਰ ਅਸੀਂ ਇਸ ਜਾਣਕਾਰੀ ਨੂੰ Facebook ਨਾਲ ਸਾਂਝਾ ਨਹੀਂ ਕਰਦੇ ਹਾਂ। ਇਹਨਾਂ ਸੀਮਾਵਾਂ ਬਾਰੇ ਹੋਰ ਜਾਣਕਾਰੀ ਤੁਸੀਂ ਇੱਥੇ ਪ੍ਰਾਪਤ ਕਰ ਸਕਦੇ ਹੋ।
ਕੀ ਇਹ ਉਪਯੋਗੀ ਸੀ?
Yes
No