ਆਪਣਾ ਖਾਤਾ ਕਿਵੇਂ ਹਟਾਈਏ

Android
iPhone
KaiOS
ਤੁਸੀਂ WhatsApp ਦੇ ਅੰਦਰੋਂ ਹੀ ਆਪਣਾ ਖਾਤਾ ਹਟਾ ਸਕਦੇ ਹੋ। ਇਹ ਗੱਲ ਧਿਆਨ ਵਿੱਚ ਰੱਖੋ ਕਿ ਖਾਤੇ ਨੂੰ ਇੱਕ ਵਾਰ ਹਟਾਉਣ ਤੋਂ ਬਾਅਦ ਉਸ ਨੂੰ ਮੁੜ ਹਾਸਲ ਕਰਨ ਵਿੱਚ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਾਂਗੇ, ਭਾਵੇਂ ਤੁਸੀਂ ਆਪਣੇ ਖਾਤੇ ਨੂੰ ਗਲਤੀ ਨਾਲ ਹੀ ਹਟਾਇਆ ਹੋਵੇ।
ਆਪਣਾ ਖਾਤਾ ਹਟਾਉਣ ਲਈ
 1. WhatsApp ਖੋਲ੍ਹੋ।
 2. Settings > Account > Delete My Account 'ਤੇ ਜਾਓ।
 3. ਪੂਰੇ ਅੰਤਰਰਾਸ਼ਟਰੀ ਫਾਰਮੈਟ ਵਿੱਚ ਆਪਣਾ ਫ਼ੋਨ ਨੰਬਰ ਦਰਜ ਕਰੋ ਅਤੇ Delete My Account ਨੂੰ ਛੂਹੋ।
ਖਾਤਾ ਹਟਾਉਣ 'ਤੇ ਨਿਮਨਲਿਖਤ ਚੀਜ਼ਾਂ ਹੋਣਗੀਆਂ:
 • ਤੁਹਾਡੇ ਖਾਤੇ ਦੀ ਜਾਣਕਾਰੀ ਅਤੇ ਪ੍ਰੋਫ਼ਾਈਲ ਫ਼ੋਟੋ ਹਟਾ ਦਿੱਤੀ ਜਾਵੇਗੀ।
 • ਤੁਹਾਨੂੰ ਤੁਹਾਡੇ ਸਾਰੇ WhatsApp ਗਰੁੱਪਾਂ ਵਿੱਚੋਂ ਹਟਾ ਦਿੱਤਾ ਜਾਵੇਗਾ।
 • ਤੁਹਾਡੇ ਬੈਕਅੱਪ ਵਿੱਚੋਂ WhatsApp ਦੇ ਸੁਨੇਹਿਆਂ ਨੂੰ ਹਟਾ ਦਿੱਤਾ ਜਾਵੇਗਾ।
ਜੇਕਰ ਤੁਸੀਂ ਆਪਣਾ ਖਾਤਾ ਹਟਾਉਂਦੇ ਹੋ, ਤਾਂ:
 • ਤੁਸੀਂ ਆਪਣੇ ਖਾਤੇ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੋਗੇ।
 • ਖਾਤਾ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਤੁਹਾਡੀ WhatsApp ਦੀ ਜਾਣਕਾਰੀ ਨੂੰ ਹਟਾਉਣ ਵਿੱਚ 90 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ। ਤੁਹਾਡੀ ਜਾਣਕਾਰੀ ਦੀ ਕਾਪੀ 90 ਦਿਨ ਤੋਂ ਬਾਅਦ ਵੀ ਬੈਕਅੱਪ ਸਟੋਰੇਜ਼ ਵਿੱਚ ਮੌਜੂਦ ਰਹਿ ਸਕਦੀ ਹੈ। ਬੈਕਅੱਪ ਸਟੋਰੇਜ਼ ਦੀ ਵਰਤੋਂ ਅਸੀਂ ਕਿਸੇ ਮੁਸੀਬਤ ਕਾਰਨ ਡਾਟਾ ਦੀ ਹਾਨੀ ਹੋਣ, ਸਾਫਟਵੇਅਰ ਵਿੱਚ ਕੋਈ ਖਰਾਬੀ ਆਉਣ ਜਾਂ ਗੁੰਮ ਹੋਇਆ ਡਾਟਾ ਮੁੜ ਪ੍ਰਾਪਤ ਕਰਨ ਲਈ ਕਰਦੇ ਹਾਂ। ਤੁਹਾਡੀ ਜਾਣਕਾਰੀ ਇਸ ਸਮੇਂ ਦੌਰਾਨ WhatsApp ਉੱਤੇ ਉਪਲਬਧ ਨਹੀਂ ਰਹੇਗੀ।
 • ਜੇ ਤੁਸੀਂ ਆਪਣਾ ਖਾਤਾ ਹਟਾਉਂਦੇ ਹੋ ਤਾਂ ਤੁਹਾਡੇ ਦੁਆਰਾ ਬਣਾਏ ਗਏ ਗਰੁੱਪਾਂ ਨਾਲ ਸਬੰਧਿਤ ਤੁਹਾਡੀ ਜਾਣਕਾਰੀ ਜਾਂ ਦੂਜੇ ਵਰਤੋਂਕਾਰਾਂ ਕੋਲ ਤੁਹਾਡੇ ਜਿਹੜੇ ਸੁਨੇਹੇ ਜਾਂ ਹੋਰ ਸਮੱਗਰੀ ਮੌਜੂਦ ਹੈ ਉਸਨੂੰ ਹਟਾਇਆ ਨਹੀਂ ਜਾਵੇਗਾ।
 • ਕੁਝ ਸਮੱਗਰੀ, ਜਿਵੇਂ ਕਿ ਲਾਗ ਰਿਕਾਰਡ ਦੀ ਕਾਪੀ ਸਾਡੇ ਡਾਟਾਬੇਸ ਵਿੱਚ ਮੌਜੂਦ ਰਹਿ ਸਕਦੀ ਹੈ ਪਰ ਉਸ ਨਾਲ ਤੁਹਾਡੀ ਪਛਾਣ ਨਹੀਂ ਹੋ ਸਕਦੀ।
 • ਅਸੀਂ ਤੁਹਾਡੀ ਜਾਣਕਾਰੀ ਨੂੰ ਕਨੂੰਨੀ ਮਾਮਲਿਆਂ, ਸ਼ਰਤਾਂ ਦੀ ਉਲੰਘਣਾ, ਜਾਂ ਨੁਕਸਾਨ ਦੀ ਰੋਕਥਾਮ ਦੀ ਕੋਸ਼ਿਸ਼ ਕਰਨ ਲਈ ਵੀ ਆਪਣੇ ਕੋਲ ਰੱਖ ਸਕਦੇ ਹਾਂ।
 • ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਪਰਦੇਦਾਰੀ ਨੀਤੀ ਦਾ ਕਨੂੰਨ ਅਤੇ ਸੁਰੱਖਿਆ ਭਾਗ ਦੇਖੋ।
 • Facebook ਦੀਆਂ ਕੰਪਨੀਆਂ ਨਾਲ ਸਾਂਝੀ ਕੀਤੀ ਗਈ ਤੁਹਾਡੀ ਜਾਣਕਾਰੀ ਨੂੰ ਵੀ ਹਟਾ ਦਿੱਤਾ ਜਾਵੇਗਾ।
ਸਬੰਧਿਤ ਸਰੋਤ:
ਜਾਣੋ ਕਿ Android | KaiOS ਤੋਂ ਆਪਣਾ ਖਾਤਾ ਕਿਵੇਂ ਹਟਾਈਏ
ਕੀ ਇਹ ਤੁਹਾਡੇ ਸਵਾਲ ਦਾ ਜਵਾਬ ਸੀ?
Yes
No