ਅੱਪਡੇਟ ਲਾਗੂ ਹੋਣ ਦੀ ਮਿਤੀ ਬਾਰੇ ਜਾਣਕਾਰੀ

ਅੱਪਡੇਟ ਲਾਗੂ ਹੋਣ ਦੀ ਮਿਤੀ ਨੂੰ ਕੀ ਹੋਵੇਗਾ?
15 ਮਈ ਨੂੰ ਇਸ ਅੱਪਡੇਟ ਦੇ ਲਾਗੂ ਹੋਣ ਤੋਂ ਬਾਅਦ, ਕਿਸੇ ਦਾ ਵੀ WhatsApp ਖਾਤਾ ਹਟਾਇਆ ਨਹੀਂ ਜਾਵੇਗਾ ਅਤੇ ਨਾ ਹੀ ਇਸ ਦਾ ਕੋਈ ਫੀਚਰ ਕੰਮ ਕਰਨਾ ਬੰਦ ਕਰੇਗਾ।
ਅੱਪਡੇਟ ਲਾਗੂ ਹੋਣ ਦੀ ਮਿਤੀ ਤੋਂ ਬਾਅਦ ਕੀ ਹੋਵੇਗਾ?
ਸਾਡੇ ਜ਼ਿਆਦਾਤਰ ਵਰਤੋਂਕਾਰਾਂ ਨੇ ਇਸ ਅੱਪਡੇਟ ਨੂੰ ਦੇਖ ਕੇ ਇਸਨੂੰ ਸਵੀਕਾਰ ਕਰ ਲਿਆ ਹੈ। ਅੱਪਡੇਟ ਬਾਰੇ ਵਧੇਰੇ ਜਾਣਕਾਰੀ ਉਪਲਬਧ ਕਰਵਾਉਣ ਲਈ ਅਸੀਂ WhatsApp ਵਿੱਚ ਸੂਚਨਾ ਦਿਖਾਉਂਦੇ ਰਹਾਂਗੇ ਅਤੇ ਜਿਹੜੇ ਵਰਤੋਂਕਾਰਾਂ ਨੇ ਅਜੇ ਤੱਕ ਅੱਪਡੇਟ ਨੂੰ ਸਵੀਕਾਰ ਨਹੀਂ ਕੀਤਾ ਹੈ, ਉਹਨਾਂ ਨੂੰ ਇਸ ਦੀ ਸਮੀਖਿਆ ਕਰਨ ਅਤੇ ਇਸ ਨੂੰ ਸਵੀਕਾਰ ਕਰਨ ਬਾਰੇ ਯਾਦ ਕਰਵਾਉਂਦੇ ਰਹਾਂਗੇ। ਇਸ ਸਮੇਂ ਸਥਾਈ ਤੌਰ 'ਤੇ ਰਿਮਾਇੰਡਰ ਦਿਖਾਉਣ ਅਤੇ ਐਪ ਦੇ ਫੀਚਰਾਂ ਨੂੰ ਸੀਮਿਤ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ।
ਜਿਹੜੇ ਵਰਤੋਂਕਾਰਾਂ ਨੇ ਅੱਪਡੇਟ ਨੂੰ ਸਵੀਕਾਰ ਨਹੀਂ ਕੀਤਾ ਹੈ ਉਹਨਾਂ ਨੂੰ ਐਪ ਵਿੱਚ ਸਿੱਧਾ ਅੱਪਡੇਟ ਨੂੰ ਸਵੀਕਾਰ ਕਰਨ ਦੇ ਹੋਰ ਮੌਕੇ ਵੀ ਦਿੱਤੇ ਜਾਣਗੇ। ਉਦਾਹਰਣ ਦੇ ਲਈ, ਜਦੋਂ ਕੋਈ WhatsApp ਲਈ ਮੁੜ-ਰਜਿਸਟਰ ਕਰੇਗਾ ਜਾਂ ਜਦੋਂ ਕੋਈ ਵਰਤੋਂਕਾਰ ਪਹਿਲੀ ਵਾਰ ਇਸ ਅੱਪਡੇਟ ਨਾਲ ਸਬੰਧਿਤ ਫੀਚਰ ਦੀ ਵਰਤੋਂ ਕਰਨੀ ਚਾਹੇਗਾ।
ਤੁਸੀਂ Android ਜਾਂ iPhone ਵਿੱਚ ਆਪਣੀ ਪੁਰਾਣੀ ਚੈਟ ਨੂੰ ਨਿਰਯਾਤ ਕਰ ਸਕਦੇ ਹੋ ਅਤੇ ਆਪਣੇ ਖਾਤੇ ਦੀ ਰਿਪੋਰਟ ਡਾਊਨਲੋਡ ਕਰ ਸਕਦੇ ਹੋ
  • ਤੁਸੀਂ ਆਪਣੇ-ਆਪ ਆਪਣੀ ਚੈਟ ਨਿਰਯਾਤ ਕਰ ਸਕਦੇ ਹੋ ਅਤੇ ਆਪਣੇ ਖਾਤੇ ਦੀ ਰਿਪੋਰਟ ਡਾਊਨਲੋਡ ਕਰ ਸਕਦੇ ਹੋ। ਜੇ ਤੁਹਾਨੂੰ ਆਪਣੇ ਖਾਤੇ ਦੀ ਰਿਪੋਰਟ ਡਾਊਨਲੋਡ ਕਰਨ ਜਾਂ ਆਪਣੇ ਖਾਤੇ ਨੂੰ ਹਟਾਉਣ ਸਬੰਧੀ ਕੋਈ ਮਦਦ ਚਾਹੀਦੀ ਹੈ, ਤਾਂ ਤੁਸੀਂ ਇੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਜੇ ਤੁਸੀਂ ਅੱਪਡੇਟ ਨੂੰ ਸਵੀਕਾਰ ਨਹੀਂ ਕਰਦੇ ਹੋ, ਤਾਂ WhatsApp ਵੱਲੋਂ ਤੁਹਾਡਾ ਖਾਤਾ ਹਟਾਇਆ ਨਹੀਂ ਜਾਵੇਗਾ।
  • ਇਹ ਗੱਲ ਧਿਆਨ ਵਿੱਚ ਰੱਖੋ ਕਿ ਇਸ ਸਥਿਤੀ ਵਿੱਚ ਸਾਡੀ ਅਕਿਰਿਆਸ਼ੀਲ ਵਰਤੋਂਕਾਰਾਂ ਨਾਲ ਸਬੰਧਿਤ ਮੌਜੂਦਾ ਨੀਤੀ ਲਾਗੂ ਹੋਵੇਗੀ।
  • ਜੇ ਤੁਸੀਂ Android, iPhone ਜਾਂ KaiOS ਤੋਂ ਆਪਣਾ ਖਾਤਾ ਹਟਾਉਣਾ ਚਾਹੁੰਦੇ ਹੋ, ਤਾਂ ਸਾਡੀ ਬੇਨਤੀ ਹੈ ਕਿ ਤੁਸੀਂ ਆਪਣੇ ਫ਼ੈਸਲੇ ਉੱਤੇ ਮੁੜ ਵਿਚਾਰ ਜ਼ਰੂਰ ਕਰੋ। ਜੇ ਤੁਸੀਂ ਆਪਣਾ ਖਾਤਾ ਹਟਾਉਂਦੇ ਹੋ ਤਾਂ ਤੁਹਾਡੇ ਪੁਰਾਣੇ ਸੁਨੇਹਿਆਂ ਨੂੰ ਹਟਾ ਦਿੱਤਾ ਜਾਵੇਗਾ, ਤੁਹਾਨੂੰ ਤੁਹਾਡੇ ਸਾਰੇ WhatsApp ਗਰੁੱਪਾਂ ਵਿੱਚੋਂ ਹਟਾ ਦਿੱਤਾ ਜਾਵੇਗਾ ਅਤੇ ਤੁਹਾਡੇ WhatsApp ਦੇ ਸਾਰੇ ਬੈਕਅੱਪ ਵੀ ਹਟਾ ਦਿੱਤੇ ਜਾਣਗੇ। ਇਹ ਸਭ ਮੁੜ-ਬਹਾਲ ਕਰਨ ਵਿੱਚ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਾਂਗੇ।
Does this answer your question?
Yes
No